ਭਾਰਤ ਦਾ ਗੌਰਵਸ਼ਾਲੀ ਇਤਿਹਾਸ,124 --- ਭਾਈ ਨੰਦ ਲਾਲ ਜੀ
ਭਾਰਤ ਦਾ ਗੌਰਵਸ਼ਾਲੀ ਇਤਿਹਾਸ --- ਭਾਈ ਨੰਦ ਲਾਲ ਜੀ
ਭਾਈ ਨੰਦ ਲਾਲ ਜੀ ਦਾ ਜਨਮ 1630 ਗ਼ਜ਼ਨੀ ਛੱਜੂ ਮੱਲ ਦੇ ਘਰ ਵਿਚ ਹੋਇਆ ਸੀ , ਜੋ ਕਿ ਦਾਰਾ ਸ਼ਿਕੋਹ (ਸ਼ਾਹਜਹਾਂ ਦਾ ਬੇਟਾ ) ਦੇ ਮੁਨੀਮ ਸਨ। ਜਦ ਸ਼ਾਹਜਹਾਂ ਨੇ ਦਾਰਾ ਸ਼ਿਕੋਹ ਨੂੰ ਅਫ਼ਗ਼ਾਨਿਸਤਾਨ ਜਿੱਤ ਹਾਂਸਲ ਕਰਨ ਵਾਸਤੇ ਭੇਜਿਆ ਸੀ ਤਾ ਦੀਵਾਨ ਛੱਜੂ ਮੱਲ ਉਸਦੇ ਨਾਲ ਗਿਆ ਸੀ , ਦਾਰਾ ਸ਼ਿਕਾਹ ਭਾਰਤ ਵਾਪੀਸ ਆ ਗਿਆ ਸੀ ਪਾਰ ਦੀਵਾਨ ਛੱਜੂ ਮੱਲ ਓਥੇ ਰੁਕ ਗਿਆ ਸੀ। ਓਥੇ ਹੀ ਭਾਈ ਨੰਦ ਲਾਲ ਜੀ ਦਾ ਜਨਮ ਹੋਇਆ ਸੀ ਗ਼ਜ਼ਨੀ ਸ਼ੇਰ ਵਿਚ।
ਭਾਈ ਨੰਦ ਲਾਲ ਜੀ 12 ਸਾਲ ਦੀ ਉਮਰ ਵਿਚ ਹੈ ਪਰਸੀਅਨ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ''ਤਖੱਲੁਸ ਗੋਯਾ '' . ਓਹਨਾ ਨੇ ਸੰਸਕ੍ਰਿਤ , ਹਿੰਦੀ, ਅਰਬੀ, ਤੇ ਪਾਰਸੀ ਭਾਸ਼ਾ ਆਪਣੇ ਪਿਤਾ ਕੋਲੋਂ ਸਿੱਖੀ ਸੀ ,ਭਾਈ ਨੰਦ ਲਾਲ ਜੀ ਇਸਲਾਮ ਦੇ ਵਿਦਵਾਨ ਵੀ ਸਨ , ਜਦਕਿ ਉਹ ਕਦੇ ਵੀ ਇਸਲਾਮ ਵਿਚ ਸ਼ਾਮਿਲ ਨਹੀਂ ਹੋਏ। 17 ਸਾਲ ਦ ਉਮਰ ਵਿਚ ਓਹਨਾ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ ,19 ਸਾਲ ਦ ਉਮਰ ਤਕ ਓਹਨਾ ਦੇ ਪਿਤਾ ਜੀ ਦਾ , ਫੇਰ ਭਾਈ ਸਾਹਿਬ ਪੰਜਾਬ ਵਾਪਿਸ ਆ ਗਏ ਤੇ ਮੁਲਤਾਨ ਆ ਕੇ ਰਹਿਣ ਲੱਗ ਪਏ।
ਇਕ ਵਾਰ ਔਰਉਗਂਜੇਬ ਨੇ ਇਸਲਾਮ ਦੇ ਵੱਡੇ ਵੱਡੇ ਵਿਦਵਾਨਾਂ ਨੂੰ ਕੁਰਾਨ ਵਿੱਚੋ ਕੁਜ ਖਾਸ ਉਦਾਹਰਣ ਪੁੱਛੇ ਪਾਰ ਕੋਈ ਵੀ ਰਾਜੇ ਨੂੰ ਆਪਣੀ ਵਿਯਖ਼ਯਾ ਨਾਲ ਸੰਤੁਸਟ ਨਾ ਕਰ ਪਾਇਆ, ਕਿਸੇ ਨੇ ਭਾਈ ਸਾਹਿਬ ਬਾਰੇ ਦਸਿਆ। ਜਦ ਭਾਈ ਸਾਹਿਬ ਨੇ ਰਾਜੇ ਨੂੰ ਆਪਣੇ ਵਿਚਾਰ ਦਸਏ ਤਾ ਰਾਜਾ ਹੈਰਾਨ ਹੋ ਗਯਾ ਤੇ ਉਸਨੇ ਭਾਈ ਸਾਹਿਬ ਨੂੰ ਇਨਾਮ ਵੀ ਦਿੱਤਾ । ਔਰੰਗਜ਼ੇਬ ਭਾਈ ਸਾਹਿਬ ਨੂੰ ਇਸਲਾਮ ਵਿਚ ਆਉਣ ਵਾਸਤੇ ਪੁੱਛਦਾ ਸੀ ਕਿਊਕੀ ਉਹ ਓਹਨਾ ਨੂੰ ਇਸਲਾਮ ਵਿਚ ਲੈ ਆਉਣਾ ਚਹੁੰਦਾ ਸੀ ਧੱਕੇ ਨਾਲ ਜਾ ਫੇਰ ਪਿਆਰ ਨਾਲ।
ਭਾਈ ਸਾਹਿਬ ਨੇ ਆਪਣੀ ਪਤਨੀ ਨੂੰ ਦਸਿਆ ਤੇ ਓਹਨਾ ਦੀ ਪਤਨੀ ਨੇ ਇਹ ਸਲਾਹ ਦਿਤੀ ਕੇ ਓਹਨਾ ਨੂੰ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਕੋਲ ਜਾਣਾ ਚਾਹੀਦਾ ਹੈ। ਭਾਈ ਨੰਦ ਲਾਲ ਜੀ ਆਪਣੀ ਪਤਨੀ ਨਾਲ ਅਨੰਦਪੁਰ ਸਾਹਿਬ ਆ ਗਏ ਅਤੇ ਓਹਨਾ ਆਪਣੀ ਕਿਤਾਬ ਬੰਦਗੀਨਾਮਾ ਗੁਰੂ ਜੀ ਨੂੰ ਪੇਸ਼ ਕੀਤੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਓਹਨਾ ਦੀ ਇਸ ਕਿਤਾਬ ਨੂੰ ਬਹੁਤ ਜਾਦਾ ਪਸੰਦ ਕਿਤਾ ਅਤੇ ਇਸ ਕਿਤਾਬ ਦਾ ਨਾਮ ਓਹਨਾ ਨੇ ''ਜ਼ਿੰਦਗੀ ਨਾਮਾ'' ਰੱਖ ਦਿੱਤਾ। ਫੇਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਸਾਹਿਬ 52 ਕਵੀਆਂ ਵਿਚ ਇਕ ਸ਼ਾਮਿਲ ਹੋ ਗਏ ਸਨ। ਭਾਈ ਸਾਹਿਬ ਜੀ ਦੀ ਕਵਿਤਾ ਗੁਰੂ ਗੋਬਿੰਦ ਸਾਹਿਬ ਜੀ ਬਾਰੇ ---
ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ
ਐਜਦੇ ਮਨਸੂਰ ਗੁਰੂ ਗੋਬਿੰਦ ਸਿੰਘ
ਹਕ਼ ਰਾ ਗੰਜੂਰ ਗੁਰੂ ਗੋਬਿੰਦ ਸਿੰਘ
ਜੁਮਲਾ ਫ਼ੈਜ਼ੇ ਨੂਰ ਗੁਰੂ ਗੋਬਿੰਦ ਸਿੰਘ
ਖ਼ਾਕ ਰੌਬ ਸਹਾਏ ਗੁਰੂ ਗੋਬਿੰਦ ਸਿੰਘ
ਖੁਮਾਸ ਵਸਫ ਪਰੇਏ ਗੁਰੂ ਗੋਬਿੰਦ ਸਿੰਘ
ਬਰਦੋ-ਆਲਮ ਦਸਤ ਗੁਰੂ ਗੋਬਿੰਦ ਸਿੰਘ
ਜੁਮਲਾ ਊਲਵੀ ਪਾਸਟ ਗੁਰੂ ਗੋਬਿੰਦ ਸਿੰਘ
ਭਾਈ ਨੰਦ ਲਾਲ ਸਾਹਿਬ ਜੀ ਚਮਕੌਰ ਦੀ ਘਟਨਾ ਤਕ ਗੁਰੂ ਜੀ ਦੇ ਨਾਲ ਸਨ। ਭਾਈ ਸਾਹਿਬ ਜੀ ਨੇ 1712 ਇਸ ਦੁਨੀਆਂ ਤੋਂ ਅਕਾਲ ਚਲਣਾਂ ਕਰ ਗਏ ਸਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
,- ਇਕਬਾਲ ਸਿੰਘ ਜੀ
#ਵਿਰਸਾ_ਸੰਭਾਲ_ਮੁਹਿੰਮ